ਵਿਰੋਧੀ ਧਿਰ ਨੈਸ਼ਨਲ ਪਾਰਟੀ ਵੱਲੋਂ ਅੱਜ ਆਪਣੇ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ ।ਅੱਜ ਦੁਪਹਿਰ 3 ਵਜੇ ਨੈਸ਼ਨਲ ਪਾਰਟੀ ਦੇ ਮੈਂਬਰ ਵੋਟਿੰਗ ਰਾਹੀਂ ਆਪਣਾ ਨਵਾਂ ਲੀਡਰ ਚੁਣਨਗੇ ।ਨੈਸ਼ਨਲ ਪਾਰਟੀ ਦਾ ਲੀਡਰ ਬਣਨ ਦੇ ਸੰਭਾਵੀ ਨੇਤਾਵਾਂ ‘ਚ ਟੋਰੰਗਾ ਤੋਂ ਮੈਂਬਰ ਪਾਰਲੀਮੈਂਟ ਸਾਈਮਨ ਬ੍ਰਿਜਸ ਤੇ ਬੌਟਨੀ ਤੋਂ ਮੈਂਬਰ ਪਾਰਲੀਮੈਂਟ ਤੇ ਏਅਰ ਨਿਊਜ਼ੀਲੈਂਡ ਦੇ ਸਾਬਕਾ ਸੀ ਈ ਓ ਕ੍ਰਿਸ ਲਕਸਨ ਦਾ ਨਾਮ ਸਭ ਤੋੰ ਉੱਪਰ ਚੱਲ ਰਿਹਾ ਹੈ ।
ਸਾਇਮਨ ਬ੍ਰਿਜਸ ਦਾਅਵੇਦਾਰਾਂ ਦੀ ਸੂਚੀ ‘ਚ ਆਪਣਾ ਨਾਮ ਸ਼ੁਮਾਰ ਕਰ ਚੁੱਕੇ ਹਨ,ਜਦੋੰਕਿ ਕ੍ਰਿਸ ਲਕਸਨ ਪਿਛਲੇ ਦਰਵਾਜੇ ਰਾਹੀੰ ਪਾਰਟੀ ਪ੍ਰਧਾਨ ਦੀ ਕੁਰਸੀ ਹਾਸਲ ਕਰਨ ਦੇ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ ।
ਸੂਤਰਾਂ ਮੁਤਾਬਕ ਕ੍ਰਿਸ ਲਕਸਨ ਵੱਲੋਂ ਪਾਰਟੀ ਦੇ ਕਈ ਸੰਸਦ ਮੈਂਬਰਾਂ ਦੇ ਨਾਲ ਸੰਪਰਕ ਸਾਧਿਆ ਗਿਆ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਬਿਨਾਂ ਵੋਟਿੰਗ ਤੋਂ ਹੀ ਪਾਰਟੀ ਦੇ ਸੰਸਦ ਮੈਂਬਰ ਸਰਬਸੰਮਤੀ ਦੇ ਨਾਲ ਉਨ੍ਹਾਂ ਦੇ ਨਾਂ ਤੇ ਮੋਹਰ ਲਗਾ ਦੇਣ ।ਸਾਇਮਨ ਬ੍ਰਿਜਸ ਤੇ ਕ੍ਰਿਸ ਲਕਸਨ ਤੋਂ ਇਲਾਵਾ ਸੀਨੀਅਰ ਨੇਤਾ ਕ੍ਰਿਸ ਬਿਸ਼ਪ,ਮਾਰਕ ਮਿਸ਼ਲ ਤੇ ਨਿਕੋਲਾ ਵਿਲੀਸ ਦੇ ਨਾਮ ਵੀ ਸੰਭਾਵੀ ਉਮੀਦਵਾਰਾਂ ਦੀ ਸੂਚੀ ‘ਚ ਦੱਸੇ ਜਾ ਰਹੇ ਹਨ ।
ਦੱਸ ਦੇਈਏ ਕਿ ਜੂਡਿਥ ਕੌਲਿਨਜ਼ ਨੂੰ ਅਹੁਦੇ ਤੋੰ ਹਟਾਉਣ ਦੇ ਚੱਲਦੇ ਨੈਸ਼ਨਲ ਪਾਰਟੀ ਵੱਲੋੰ ਨਵੇੰ ਲੀਡਰ ਦੀ ਚੌਣ ਕੀਤੀ ਜਾ ਰਹੀ ਹੈ ।