Home » ਦੇਸ਼ ਵਿੱਚ ਪਾਰਾ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਣ ਲੱਗੀ,ਬਿਜਲੀ ਦੀ ਸਭ ਤੋਂ ਵੱਧ ਮੰਗ ਦਾ ਟੁੱਟਿਆ ਰਿਕਾਰਡ …
Home Page News India India News

ਦੇਸ਼ ਵਿੱਚ ਪਾਰਾ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਣ ਲੱਗੀ,ਬਿਜਲੀ ਦੀ ਸਭ ਤੋਂ ਵੱਧ ਮੰਗ ਦਾ ਟੁੱਟਿਆ ਰਿਕਾਰਡ …

Spread the news

ਦੇਸ਼ ਵਿੱਚ ਪਾਰਾ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਹਰ ਦਿਨ ਜਿਸ ਰਫਤਾਰ ਨਾਲ ਪਾਰਾ ਵਧ ਰਿਹਾ ਹੈ ਬਿਜਲੀ ਦੀ ਡਿਮਾਂਡ ਵੀ ਵਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸ਼ੁੱਕਰਵਾਰ ਨੂੰ ਭਾਰਤ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਦਾ ਰਿਕਾਰਡ ਟੁੱਟ ਗਿਆ।

Demand for electricity
Demand for electricity

ਬਿਜਲੀ ਮੰਤਰਾਲਾ ਮੁਤਾਬਕ ਇੱਕ ਦਿਨ ਵਿੱਚ ਬਿਜਲੀ ਦੀ ਮੰਗ ਸਭ ਤੋਂ ਵੱਧ 207.11 ਗੀਗਾਵਾਟ ਕੀਤੀ ਗਈ ਜੋ ਹੁਣ ਤੱਕ ਦੀ ਸਭ ਤੋਂ ਵੱਧ ਡਿਮਾਂਡ ਦੱਸੀ ਜਾ ਰਹੀ ਹੈ।

ਬਿਜਲੀ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਦੱਸਿਆ ਕਿ ਦੇਸ਼ ਭਰ ਵਿੱਚ ਅੱਜ ਦੁਪਹਿਰ 2.50 ਵਜੇ ਬਿਜਲੀ ਦੀ ਮੰਗ 207111 ਮੈਗਾਵਾਟ ਨੂੰ ਛੂ ਗਈ, ਜੋ ਹੁਣ ਤੱਕ ਦਾ ਸਭ ਤੋਂ ਉੱਚ ਪੱਧਰ ਹੈ। ਵੀਰਵਾਰ ਨੂੰ ਪੂਰੇ ਦੇਸ਼ ਵਿੱਚ 204.65 ਗੀਗਾਵਾਟ ਬਿਜਲੀ ਦੀ ਮੰਗ ਕੀਤੀ ਗਈ ਸੀ ਜਦਕਿ 10.77 ਗੀਗਾਵਾਟ ਦੀ ਬਿਜਲੀ ਦੀ ਸਪਲਾਈ ਨਹੀਂ ਕੀਤੀ ਜਾ ਸਕੀ।

ਮੰਤਰਾਲਾ ਮੁਤਾਬਕ ਮੰਗਲਵਾਰ ਨੂੰ ਦੇਸ਼ ਭਰ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਰਿਕਾਰਡ ਤੌਰ ‘ਤੇ 201.06 ਗੀਗਾਵਾਟ ‘ਤੇ ਸੀ। ਦੱਸ ਦੇਈਏ ਕਿ ਪਿਛਲੇ ਸਾਲ 7 ਜੁਲਾਈ 2021 ਨੂੰ ਬਿਜਲੀ ਦੀ ਵੱਧ ਤੋੰ ਵੱਧ ਮੰਗ 200.53 ਗੀਗਾਵਾਟ ਸੀ। ਮੰਗਲਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਮੰਗਲਵਾਰ ਨੂੰ 8.22 ਗੀਗਾਵਾਟ ਬਿਜਲੀ ਸਪਲਾਈ ਨਹੀਂ ਕੀਤੀ ਜਾ ਸਕੀ, ਇਸੇ ਤਰ੍ਹਾਂ ਬੁੱਧਵਾਰ ਨੂੰ 10.29 ਗੀਗਾਵਾਟ ਬਿਜਲੀ ਦੀ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ।

ਬੁੱਧਵਾਰ ਨੂੰ ਬਿਜਲੀ ਦੀ ਜ਼ਿਆਦਾ ਸਪਲਾਈ 200.65 ਗੀਗਾਵਾਟ ਸੀ। ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਉਮੀਦ ਹੈ ਕਿਉਂਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਲੂ ਤੇਜ਼ ਹੋ ਜਾਏਗੀ। ਮੰਤਰਾਲੇ ਦੇ ਬਿਆਨ ਮੁਤਾਬਕ ਇਸ ਸਾਲ ਮਾਰਚ ਮਹੀਨੇ ਵਿੱਚ ਬਿਜਲੀ ਦੀ ਮੰਗ ਵਿੱਚ ਲਗਭਗ 8.9 ਫੀਸਦੀ ਦਾ ਵਾਧਾ ਹੋਇਆ ਹੈ। ਮੰਤਰਾਲੇ ਮੁਤਾਬਕ ਮਈ-ਜੂਨ ਦੇ ਮਹੀਨਿਆਂ ਵਿੱਚ ਮੰਗ ਲਗਭਗ 215-220 ਗੀਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ।