Home » ਸ਼ਿੰਜੋ ਆਬੇ  ਨੂੰ ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Home Page News India World World News

ਸ਼ਿੰਜੋ ਆਬੇ  ਨੂੰ ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Spread the news

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਮੰਗਲਵਾਰ ਨੂੰ ਟੋਕੀਓ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਹਰ ਜਾਪਾਨੀ ਦੀ ਅੱਖ ਨਮ ਨਜ਼ਰ ਆਈ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਆਬੇ ਦੀ ਆਤਮਾ ਦੀ ਸ਼ਾਂਤੀ ਲਈ ਟੋਕੀਓ ਦੇ ਜ਼ੋਜੋਰੀ ਮੰਦਰ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਕਾਂਟੋ ਖੇਤਰ ਵਿਚ ਸਥਿਤ ਜ਼ੋਜੋਰੀ ਮੰਦਰ 600 ਸਾਲ ਤੋਂ ਵੀ ਪਹਿਲਾਂ ਸਥਾਪਤ ਇਕ ਇਤਿਹਾਸਕ ਸਥਾਨ ਹੈ। ਇਸ ਦੌਰਾਨ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਸਾਰੇ ਖੇਤਰਾਂ ਦੇ ਹਜ਼ਾਰਾਂ ਲੋਕ ਮੰਦਰ ਦੇ ਨੇੜੇ ਸੜਕਾਂ ‘ਤੇ ਇਕੱਠੇ ਹੋਏ। ਪ੍ਰਾਰਥਨਾ ਦੇ ਬਾਅਦ ਆਬੇ ਦੀ ਮ੍ਰਿਤਕ ਦੇਹ ਨੂੰ ਮੰਦਰ ਤੋਂ ਅੰਤਿਮ ਸੰਸਕਾਰ ਲਈ ਕਿਰਿਗਾਯਾ ਫਿਊਨਰਲ ਹਾਲ ਲਿਜਾਇਆ ਗਿਆ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਜਾਪਾਨ ਦੇ ਨਾਰਾ ਵਿਚ ਆਬੇ ਦੇ ਕਤਲ ਵਾਲੀ ਥਾਂ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਹਮਦਰਦੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਜਾਪਾਨ ਵਿਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਆਬੇ ਦਾ ਨਾਰਾ ਵਿਚ ਤੇਤਸੁਯਾ ਯਾਮਾਗਾਮੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।