Home » ਭਾਰਤ ਨੂੰ ਨਾਟੋ ਪਲੱਸ ’ਚ ਸ਼ਾਮਲ ਕਰਨਾ ਚਾਹੁੰਦਾ ਹੈ ਅਮਰੀਕਾ : ਖੰਨਾ
Home Page News India India News World

ਭਾਰਤ ਨੂੰ ਨਾਟੋ ਪਲੱਸ ’ਚ ਸ਼ਾਮਲ ਕਰਨਾ ਚਾਹੁੰਦਾ ਹੈ ਅਮਰੀਕਾ : ਖੰਨਾ

Spread the news

ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਕਿਹਾ ਹੈ ਕਿ ਵਾਸ਼ਿੰਗਟਨ ਭਾਰਤ ਨੂੰ ਛੇਵੇਂ ਮੈਂਬਰ ਦੇ ਰੂਪ ਵਿਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਪਲੱਸ ਵਿਚ ਸ਼ਾਮਲ ਕਰਨਾ ਚਾਹੁੰਦਾ ਹੈ। ਅਜਿਹਾ ਹੋਣ ’ਤੇ ਭਾਰਤ ਦਾ ਝੁਕਾਅ ਅਮਰੀਕਾ ਵੱਲ ਵੱਧ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਖੰਨਾ ਨੇ ਕਿਹਾ ਕਿ ਨਾਟੋ ਸਹਿਯੋਗੀਆਂ ਨੂੰ ਰੱਖਿਆ ਸਮਝੌਤਿਆਂ ’ਤੇ ਤੁਰੰਤ ਮਨਜ਼ੂਰੀ ਮਿਲਦੀ ਹੈ। ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਇਜ਼ਰਾਈਲ ਅਤੇ ਦੱਖਣੀ ਅਫਰੀਕਾ ਨਾਲ ਅਮਰੀਕਾ ਅਜਿਹੇ ਸਮਝੌਤੇ ਕਰ ਚੁੱਕਾ ਹੈ। ਉਨ੍ਹਾਂ ਕਿਹਾ, ਮੈਂ ਭਾਰਤ ਨੂੰ ਨਾਟੋ ਪਲੱਸ ਦੇ ਛੇਵੇਂ ਮੈਂਬਰ ਦੇ ਰੂਪ ਵਿਚ ਜੋਡ਼ਨ ਦੀ ਦਿਸ਼ਾ ਵਿਚ ਯਤਨ ਕੀਤੇ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਾਂਝੇਦਾਰੀ ਮਜ਼ਬੂਤ ਹੋਵੇਗੀ। ਮੈਂ ਦੋ ਸਾਲ ਪਹਿਲਾਂ ਇਸ ਦੀ ਪਹਿਲ ਕੀਤੀ ਸੀ ਅਤੇ ਅੱਗੋਂ ਵੀ ਕੰਮ ਜਾਰੀ ਰੱਖਾਂਗਾ। ਉਮੀਦ ਹੈ ਕਿ ਸੈਨੇਟ ਵਿਚ ਵੀ ਇਸ ਨਾਲ ਜੁਡ਼ਿਆ ਬਿੱਲ ਪਾਸ ਹੋ ਜਾਵੇਗਾ। ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ 14 ਜੁਲਾਈ ਨੂੰ ਨੈਸ਼ਨਲ ਡਿਫੈਂਸ ਆਥਰਾਈਜ਼ੇਸ਼ਨ ਐਕਟ (ਐੱਨਡੀਏਏ) ਵਿਚ ਸੋਧ ਸਬੰਧੀ ਮਤੇ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ ਹੈ। ਇਸ ਵਿਚ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਹੈ। ਖੰਨਾ ਨੇ ਹੀ ਸੰਸਦ ਵਿਚ ਮਤਾ ਪੇਸ਼ ਕੀਤਾ ਹੈ। ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਕਾਊਂਟਰਿੰਗ ਅਮੈਰਿਕਾਜ਼ ਅਡਵਰਸਰੀਜ਼ ਦੇ ਹਿੱਤ ਵਿਚ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੀ ਰੱਖਿਆ ਭਾਈਵਾਲੀ ਹੋਰ ਡੂੰਘੀ ਹੋਵੇਗੀ। ਰੂਸ ਨਾਲ ਵੱਡਾ ਰੱਖਿਆ ਸਮਝੌਤਾ ਕਰਨ ਵਾਲੇ ਦੇਸ਼ਾਂ ਦੇ ਖ਼ਿਲਾਫ਼ ਅਮਰੀਕਾ ਕਾਟਸਾ ਦੇ ਤਹਿਤ ਪਾਬੰਦੀਆਂ ਲਗਾਉਂਦਾ ਹੈ। ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਕਿਹਾ, ਅਮਰੀਕਾ ਭਾਰਤ ਨਾਲ ਮਜ਼ਬੂਤ ਰੱਖਿਆ ਤੇ ਰਣਨੀਤਿਕ ਸਾਂਝੇਦਾਰੀ ਚਾਹੁੰਦਾ ਹੈ। ਦੋਵਾਂ ਹੀ ਲੋਕਤਾਂਤਰਿਕ ਦੇਸ਼ ਹਨ। ਚੀਨ ਅਤੇ ਰੂਸ ਦੇ ਉਭਾਰ ਵਿਚਾਲੇ ਦੋਵਾਂ ਦੇਸ਼ਾਂ ਵਿਚ ਭਾਈਵਾਲੀ ਕਾਫੀ ਅਹਿਮ ਹੋ ਜਾਂਦੀ ਹੈ।