Home » ਪ੍ਰਧਾਨ ਮੰਤਰੀ ਮੋਦੀ ਦਾ ਹਿਮਾਚਲ ਦੌਰਾ : ਕੁੱਲੂ ਦੁਸਹਿਰਾ ਯਾਤਰਾ, ਏਮਜ਼ ਦਾ ਉਦਘਾਟਨ ਅਤੇ ਜਨਸਭਾ ਨੂੰ ਕਰਨਗੇ ਸੰਬੋਧਨ…
Home Page News India India News

ਪ੍ਰਧਾਨ ਮੰਤਰੀ ਮੋਦੀ ਦਾ ਹਿਮਾਚਲ ਦੌਰਾ : ਕੁੱਲੂ ਦੁਸਹਿਰਾ ਯਾਤਰਾ, ਏਮਜ਼ ਦਾ ਉਦਘਾਟਨ ਅਤੇ ਜਨਸਭਾ ਨੂੰ ਕਰਨਗੇ ਸੰਬੋਧਨ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਕੁੱਲੂ ਵਿਚ ਦੁਸਹਿਰਾ ਯਾਤਰਾ ’ਚ ਸ਼ਾਮਿਲ ਹੋਣਗੇ। ਇਸੇ ਦਿਨ ਬਿਲਾਸਪੁਰ ’ਚ ਏਮਜ਼ ਦਾ ਨੀਂਹ ਪੱਥਰ ਰੱਖਣਗੇ ਅਤੇ ਰੈਲੀ ਕਰਨਗੇ। 14 ਅਕਤੂਬਰ ਨੂੰ ਉਹ ਹਿਮਾਚਲ ਦੇ ਚੰਬਾ ਵੀ ਜਾਣਗੇ, ਜਿੱਥੇ ਉਹ ਇਕ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ’ਚ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇੱਥੋਂ ਤਕ ਕਿ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਿਲਾਸਪੁਰ ਦੇ ਲੁਹਣੂ ਮੈਦਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 50 ਫੁੱਟ ਉੱਚਾ ਬੁੱਤ ਵੀ ਲਗਾਇਆ ਗਿਆ ਹੈ। ਅਜਿਹੀਆਂ ਚਾਰ-ਪੰਜ ਮੂਰਤੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਹ ਬੁੱਤ ਜਨਤਕ ਮੀਟਿੰਗ ਵਾਲੀ ਥਾਂ ਦੇ ਆਲੇ-ਦੁਆਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ ਅਤੇ ਮੁੱਖ ਸੈਲਫੀ ਪੁਆਇੰਟ ਹੋਣਗੇ। ਬਿਲਾਸਪੁਰ ਵਿਚ ਏਮਜ਼ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਦੋ ਘੰਟੇ ਤੋਂ ਵੱਧ ਸਮਾਂ ਰੁਕਣਗੇ। ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਕਰੀਬ 11 ਵਜੇ ਬਿਲਾਸਪੁਰ ਏਮਜ਼ ਪਹੁੰਚਣਗੇ। ਉਹ ਇੱਥੇ ਕਰੀਬ 40 ਮਿੰਟ ਰੁਕਣਗੇ ਅਤੇ ਫਿਰ ਹੈਲੀਕਾਪਟਰ ਰਾਹੀਂ ਜਨਸਭਾ ਨੂੰ ਸੰਬੋਧਨ ਕਰਨ ਲਈ ਜਾਣਗੇ। ਰਾਜਸਥਾਨ ’ਚ ਸਿਆਸੀ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਬੂ ਰੋਡ ’ਤੇ ਗਏ। ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਰਾਤ ਕਰੀਬ 10 ਵਜੇ ਗੁਜਰਾਤ ਦੇ ਅੰਬਾਜੀ ਤੋਂ ਮਾਨਪੁਰਾ ਪਹੁੰਚੇ। ਉਨ੍ਹਾਂ ਦੇ ਸੰਬੋਧਨ ਦਾ ਸਮਾਂ ਤੈਅ ਸੀ ਪਰ ਉਨ੍ਹਾਂ ਨੇ ਉੱਥੇ ਲਾਗੂ ਨਿਯਮਾਂ ਦਾ ਹਵਾਲਾ ਦਿੰਦਿਆਂ ਇਸ ਨੂੰ ਰੱਦ ਕਰ ਦਿੱਤਾ। ਇਸ ਲਈ ਉੱਥੇ ਮੌਜੂਦ ਭੀੜ ਤੋਂ ਉਨ੍ਹਾਂ ਨੇ ਤਿੰਨ ਵਾਰ ਮਾਫ਼ੀ ਮੰਗੀ। ਜ਼ਿਕਰਯੋਗ ਹੈ ਕਿ ਰਾਤ 10 ਵਜੇ ਤੋਂ ਬਾਅਦ ਲਾਊਡਸਪੀਕਰ ਦੀ ਵਰਤੋਂ ’ਤੇ ਪਾਬੰਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਦਾ ਰਾਜਸਥਾਨ ਦੌਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮਕਸਦ ਨਾਲ ਕੀਤਾ ਗਿਆ ਸੀ।