Home » ਅੰਤਰ- ਰਾਸ਼ਟਰੀ ਵਿਦਿਆਰਥੀਆ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਇੰਸ਼ੋਰੈਂਸ ਏਜੰਟਸ ਨੂੰ ਜੁਰਮਾਨਾ…
Uncategorized

ਅੰਤਰ- ਰਾਸ਼ਟਰੀ ਵਿਦਿਆਰਥੀਆ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਇੰਸ਼ੋਰੈਂਸ ਏਜੰਟਸ ਨੂੰ ਜੁਰਮਾਨਾ…

Spread the news

ਟਰਾਂਟੋ ,ੳਨਟਾਰੀਉ (ਕੁਲਤਰਨ ਸਿੰਘ ਪਧਿਆਣਾ)ਫਾਈਨੈਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ ਓਨਟਾਰੀਓ (FSRA) ਨੇ ਜੈ ਸੰਜੇ ਪਟੇਲ, ਨਿਰਾਲੀ ਚੰਦਰਕਾਂਤ ਪਟੇਲ ਅਤੇ ਪ੍ਰਤੀਕ ਗੋਹੇਲ ‘ਤੇ $15,000 – $55,000 ਦੇ ਵਿਚਕਾਰ ਪ੍ਰਸ਼ਾਸਨਿਕ ਜੁਰਮਾਨਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।ਜੈ ਸੰਜੇ ਪਟੇਲ, ਨਿਰਾਲੀ ਚੰਦਰਕਾਂਤ ਪਟੇਲ ਅਤੇ ਪ੍ਰਤੀਕ ਗੋਹੇਲ ਲਾਇਸੰਸਸ਼ੁਦਾ ਬੀਮਾ ਏਜੰਟ ਸਨ ਜਿਨ੍ਹਾਂ ਨੇ ਵਿੱਤੀ ਲੋੜਾਂ ਦੀ ਮਾਰ ਝਲ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੀਮਾ ਪਾਲਿਸੀਆਂ ਕਰਨ ਲਈ ਵਰਤਿਆ।

ਏਜੰਟਾਂ ਨੇ ਰੁਜ਼ਗਾਰ ਦੇ ਮੌਕਿਆਂ ਦਾ ਇਸ਼ਤਿਹਾਰ ਦੇ ਕੇ ਅੰਤਰ- ਰਾਸ਼ਟਰੀ ਵਿਦਿਆਰਥੀਆਂ ਨੂੰ ਲੁਭਾਇਆ ਖਾਸਕਰ ਜਿਨ੍ਹਾਂ ਨੂੰ ਕੈਨੇਡਾ ਵਿੱਚ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਆਮਦਨ ਦੀ ਲੋੜ ਸੀ। ਇਸਤੋ ਬਾਅਦ ਇੰਨਾ ਏਜੰਟਾਂ ਨੇ ਬੀਮਾ ਪਾਲਿਸੀਆਂ ਦੇ ਲਈ ਅਰਜ਼ੀ ਦੇਣ ਲਈ ਇੰਨਾਂ ਵਿਦਿਆਰਥੀਆਂ ਤੋਂ ਇਕੱਤਰ ਕੀਤੀ ਨਿੱਜੀ ਜਾਣਕਾਰੀ ਦੀ ਬਿਨਾਂ ਦੱਸਿਆ ਦੁਰਵਰਤੋਂ ਕੀਤੀ, ਅਕਸਰ ਵਿਦਿਆਰਥੀਆ ਨੂੰ ਇਹ ਕਿਹਾ ਗਿਆ ਕਿ ਬੀਮਾ ਪਾਲਿਸੀ ਖਰੀਦਣਾ ਰੁਜ਼ਗਾਰ ਲਈ ਇੱਕ ਲਾਜ਼ਮੀ ਸ਼ਰਤ ਸੀ। ਇੰਨਾ ਏਜੰਟਾ ਦੇ ਲਾਈਸੈਂਸ ਵੀ ਖਤਮ ਕੀਤੇ ਗਏ ਹਨ।