ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਕ੍ਰਿਸ ਹਿਪਕੰਸ ਵੱਲੋਂ ਅੱਜ ਸਹੁੰ ਚੁੱਕੀ ਗਈ ਇਹ ਅਹੁਦਾ ਉਹਨਾ ਨੂੰ ਦੇਸ ਦੀ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਤੋ ਬਾਅਦ ਮਿਲਿਆਂ ਹੈ। ਜੈਸਿੰਡਾ ਆਰਡਨ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਲੇਬਰ ਪਾਰਟੀ ਲੀਡਰ ਦੇ ਅਹੁਦੇ ਤੋਂ ਆਪਣੇ ਅਸਤੀਫਾ ਐਲਾਨ ਕੀਤਾ ਸੀ।ਕ੍ਰਿਸ ਹਿਪਕੰਸ ਦੇ ਨਾਲ ਹੀ ਕੈਰਮਲ ਸੀਪੂਲੋਨੀ ਨੇ ਵੀ ਅੱਜ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
