Home » ਜਾਪਾਨ ‘ਚ 46 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ,ਜਾਣੋ ਕਾਰਨ…
Home Page News • India • World • World News

ਜਾਪਾਨ ‘ਚ 46 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ,ਜਾਣੋ ਕਾਰਨ…

Spread the news

ਜਾਪਾਨ ਦੇ ਦੱਖਣੀ ਸੂਬੇ ਓਕੀਨਾਵਾ ਦੇ ਨਾਨਜੋ ਸ਼ਹਿਰ ਵਿੱਚ ਸ਼ਕਤੀਸ਼ਾਲੀ ਤੂਫ਼ਾਨ ਮਾਵਾਰ ਦੇ ਮੱਦੇਨਜ਼ਰ 46,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਜਾਪਾਨੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। NHK ਪ੍ਰਸਾਰਕ ਨੇ ਕਿਹਾ ਕਿ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ਹੈ , ਜਿੱਥੇ ਪੱਧਰ ਚਾਰ ਦੇ ਖਤਰੇ ਦਾ ਪੱਧਰ ਵਧਾ ਕੇ ਲੈਵਲ ਪੰਜ ਕਰ ਦਿੱਤਾ ਗਿਆ ਸੀ।
ਜਦੋਂ ਕਿ ਦੂਜੇ ਸ਼ਹਿਰਾਂ ਵਿੱਚ ਖ਼ਤਰੇ ਦਾ ਤੀਜਾ ਪੱਧਰ ਐਲਾਨਿਆ ਗਿਆ ਹੈ, ਜਿਸ ਵਿੱਚ ਬਜ਼ੁਰਗਾਂ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਸ਼ਕਤੀਸ਼ਾਲੀ ਤੂਫਾਨ ਮਾਵਰ ਇਸ ਸਮੇਂ ਓਕੀਨਾਵਾ ਦੇ ਤੱਟ ਤੋਂ ਦੂਰੀ ‘ਤੇ ਹੈ। ਸ਼ਕਤੀਸ਼ਾਲੀ ਤੂਫਾਨ ਦੇ ਕੇਂਦਰ ‘ਤੇ ਦਬਾਅ 970 ਹੈਕਟੋਪਾਸਕਲ ਤੱਕ ਪਹੁੰਚ ਗਿਆ ਹੈ ਅਤੇ 30 ਮੀਟਰ ਪ੍ਰਤੀ ਸਕਿੰਟ (67 ਮੀਲ ਪ੍ਰਤੀ ਘੰਟਾ) ਤੋਂ ਵੱਧ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਤੂਫਾਨ ਦੇ ਉੱਤਰ-ਪੂਰਬ ਵੱਲ ਵਧਣ ਅਤੇ ਅਗਲੇ 24 ਘੰਟਿਆਂ ਵਿੱਚ ਜਾਪਾਨ ਦੇ ਦੱਖਣ ਵੱਲ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ।