Home » ਮੁਸਲਿਮ ਔਰਤਾਂ ਦਾ ਬਿਨਾਂ ‘ਮਹਰਮ’ ਹੱਜ ਯਾਤਰਾ ਕਰਨਾ ਇਕ ‘ਵੱਡੀ ਤਬਦੀਲੀ’ : PM ਮੋਦੀ…
Home Page News India India News

ਮੁਸਲਿਮ ਔਰਤਾਂ ਦਾ ਬਿਨਾਂ ‘ਮਹਰਮ’ ਹੱਜ ਯਾਤਰਾ ਕਰਨਾ ਇਕ ‘ਵੱਡੀ ਤਬਦੀਲੀ’ : PM ਮੋਦੀ…

Spread the news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਿਮ ਔਰਤਾਂ ਦੇ ਬਿਨਾਂ ‘ਮਹਰਮ’ (ਪੁਰਸ਼ ਸਾਥੀ) ਹੱਜ ਯਾਤਰਾ ਕਰਨ ਨੂੰ ਇਕ ‘ਵੱਡੀ ਤਬਦੀਲੀ’ ਕਰਾਰ ਦਿੰਦੇ ਹੋਏ ਐਤਵਾਰ ਨੂੰ ਇਸ ਦਾ ਸਿਹਤ ਹੱਜ ਨੀਤੀ ‘ਚ ਕੀਤੀ ਗਈ ਤਬਦੀਲੀ ਨੂੰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਔਰਤਾਂ ਲਈ ਵਿਸ਼ੇਸ਼ ਵਿਵਸਥਾ ਕਰਨ ਲਈ ਸਾਊਦੀ ਸਰਕਾਰ ਦਾ ਧੰਨਵਾਦ ਕੀਤਾ। ਆਕਾਸ਼ਵਾਣੀ ‘ਤੇ ਪ੍ਰਸਾਰਿਤ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 103ਵੀਂ ਐਪੀਸੋਡ ‘ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਹੱਜ ਯਾਤਰਾ ਤੋਂ ਆਈਆਂ ਔਰਤਾਂ ਦੇ ਕਈ ਪੱਤਰ ਵੀ ਮਿਲੇ ਹਨ ਜੋ ਮਨ ਨੂੰ ਬਹੁਤ ਸੰਤੋਸ਼ ਦਿੰਦੇ ਹਨ। ਉਨ੍ਹਾਂ ਕਿਹਾ,”ਇਹ ਉਹ ਔਰਤਾਂ ਹਨ, ਜਿਨ੍ਹਾਂ ਨੇ ਹੱਜ ਯਾਤਰਾ ਬਿਨਾਂ ਮਹਰਮ ਪੂਰੀ ਕੀਤੀ। ਅਜਿਹੀਆਂ ਔਰਤਾਂ ਦੀ ਗਿਣਤੀ 100-50 ਨਹੀਂ ਸਗੋਂ 4 ਹਜ਼ਾਰ ਤੋਂ ਵੱਧ ਹੈ। ਇਹ ਇਕ ਵੱਡੀ ਤਬਦੀਲੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਪਹਿਲੇ ਮੁਸਲਿਮ ਔਰਤਾਂ ਨੂੰ ਬਿਨਾਂ ਮਹਰਮ ‘ਹੱਜ’ ਕਰਨ ਦੀ ਮਨਜ਼ੂਰੀ ਨਹੀਂ ਸੀ। ਇਸਲਾਮ ‘ਚ ਮਹਰਮ ਉਹ ਪੁਰਸ਼ ਹੁੰਦਾ ਹੈ, ਜੋ ਔਰਤ ਦਾ ਪਤੀ ਜਾਂ ਖੂਨ ਦੇ ਰਿਸ਼ਤੇ ‘ਚ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ,”ਬੀਤੇ ਕੁਝ ਸਾਲਾਂ ‘ਚ ਹੱਜ ਨੀਤੀ ‘ਚ ਜੋ ਤਬਦੀਲੀ ਕੀਤੀ ਗਈ ਹੈ, ਉਨ੍ਹਾਂ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ। ਸਾਡੀਆਂ ਮੁਸਲਿਮ ਔਰਤਾਂ ਅਤੇ ਭੈਣਾਂ ਨੇ ਇਸ ਬਾਰੇ ਮੈਨੂੰ ਕਾਫ਼ੀ ਕੁਝ ਲਿਖਿਆ ਹੈ। ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੱਜ ‘ਤੇ ਜਾਣ ਦਾ ਮੌਕਾ ਮਿਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਹੱਜ ਯਾਤਰਾ ਤੋਂ ਆਏ ਲੋਕਾਂ ਨੇ, ਖ਼ਾਸ ਕਰ ਕੇ ਮਾਵਾਂ ਅਤੇ ਭੈਣਾਂ ਨੇ ਚਿੱਠੀ ਲਿਖ ਕੇ ਜੋ ਆਸ਼ੀਰਵਾਦ ਦਿੱਤਾ ਹੈ, ਉਹ ਆਪਣੇ ਆਪ ‘ਚ ਬਹੁਤ ਪ੍ਰੇਰਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਸਾਊਦੀ ਅਰਬ ਸਰਕਾਰ ਦਾ ਦਿਲੋਂ ਧੰਨਵਾਦ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਸ ਨੇ ਬਿਨਾਂ ਮਹਰਮ ਹੱਜ ਯਾਤਰਾ ‘ਤੇ ਗਈਆਂ ਔਰਤਾਂ ਲਈ ਵਿਸ਼ੇਸ਼ ਰੂਪ ਨਾਲ ਮਹਿਲਾ ਕਨਵੀਨਰਾਂ ਦੀ ਨਿਯੁਕਤੀ ਕੀਤੀ। ਕੇਂਦਰ ਸਰਕਾਰ ਦੇ ਘੱਟ ਗਿਣਤੀ ਮੰਤਰਾਲਾ ਨੇ ਸਾਲ 2018 ‘ਚ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਬਿਨਾਂ ਮਹਰਮ ਹੱਜ ਯਾਤਰਾ ‘ਤੇ ਜਾਣ ਦੀ ਮਨਜ਼ੂਰੀ ਦਿੱਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ 2018 ਦੇ ਜਨਵਰੀ ਮਹੀਨੇ ‘ਚ ਪ੍ਰਸਾਰਿਤ ‘ਮਨ ਕੀ ਬਾਤ’ ਦੇ ਐਪੀਸੋਡ ‘ਚ ਇਸ ਦਾ ਐਲਾਨ ਕੀਤਾ ਸੀ।