ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਬੀਤੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਸਮਾਜਿਕ ਗਤੀਵਿਧੀਆਂ ਲਈ ਕਾਰਜਸ਼ੀਲ ਸੰਸਥਾ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਇਸ ਵਰ੍ਹੇ ਫਿਰ ਹਰਿਆਣਾ ਦਿਵਸ ਅਤੇ ਦਿਵਾਲੀ ਮੇਲੇ ਦਾ ਆਯੋਜਨ 22 ਅਕਤੂਬਰ ਨੂੰ Due Drop Events Centre Manukau ਵਿਖੇ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿੱਚ ਪੰਜਾਬੀ ਅਤੇ ਹਰਿਆਵਣੀ ਕਲਾਕਾਰ ਦਰਸ਼ਕਾਂ ਦੇ ਮੰਨੋਰੰਜਨ ਲਈ ਪਹੁੰਚ ਰਹੇ ਹਨ। ਇਸ ਮੇਲੇ ਸੰਬੰਧੀ ਫੈਡਰੇਸ਼ਨ ਵੱਲੋਂ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਭਾਈਚਾਰੇ ਨੂੰ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਅਤੇ ਪ੍ਰਬੰਧਕਾਂ ਨੇ ਦੱਸਿਆਂ ਕਿ ਪ੍ਰੋਗਰਾਮ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਹੈ ਅਤੇ ਭਾਇਚਾਰੇ ਨੂੰ ਪਰਿਵਾਰਾ ਨਾਲ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।
