Home » 14 ਫੁੱਟ ਟੋਇਆ ਪੁੱਟਣ ਦੌਰਾਨ ਮਿੱਟੀ ’ਚ ਦੱਬਣ ਕਾਰਨ ਨੌਜਵਾਨ ਦੀ ਮੌਤ,ਨੂਰਮਹਿਲ ਇਲਾਕੇ ਦੀ ਘਟਨਾ…
Home Page News India India News

14 ਫੁੱਟ ਟੋਇਆ ਪੁੱਟਣ ਦੌਰਾਨ ਮਿੱਟੀ ’ਚ ਦੱਬਣ ਕਾਰਨ ਨੌਜਵਾਨ ਦੀ ਮੌਤ,ਨੂਰਮਹਿਲ ਇਲਾਕੇ ਦੀ ਘਟਨਾ…

Spread the news

ਨੂਰਮਹਿਲ ਇਲਾਕੇ ਦੇ ਬਿਲਗਾ ’ਚ ਅੰਡਰਗਰਾਊਂਡ ਤਾਰਾਂ ਦੀ ਮੁਰੰਮਤ ਲਈ 14 ਫੁੱਟ ਟੋਏ ਨੂੰ ਪੁੱਟਦੇ ਸਮੇਂ 25 ਸਾਲਾ ਨੌਜਵਾਨ ਮਿੱਟੀ ਹੇਠਾਂ ਦੱਬ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸੈਮੂਅਲ ਉਰਫ਼ ਗੌਰੀ ਵਾਸੀ ਪਿੰਡ ਉਮਰਪੁਰ ਕਲਾਂ ਬੀਐੱਸਐੱਨਐੱਲ ਦੀਆਂ ਖ਼ਰਾਬ ਵਾਈਫਾਈ ਤਾਰਾਂ ਨੂੰ ਰਾਤ ਕਰੀਬ 8 ਵਜੇ 14 ਫੁੱਟ ਡੂੰਘੇ ਟੋਏ ’ਚ ਰਿਪੇਅਰ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ’ਤੇ ਮਿੱਟੀ ਦਾ ਢੇਰ ਆ ਡਿੱਗਾ ਤੇ ਉਹ ਦੱਬ ਗਿਆ। ਸੈਮੂਅਲ ਬੀਐੱਸਐੱਨਐੱਲ ਕੰਪਨੀ ’ਚ ਕੰਮ ਕਰਦਾ ਸੀ। ਘਟਨਾ ਦੇ ਸਮੇਂ ਉਥੇ ਕੋਈ ਹੋਰ ਅਧਿਕਾਰੀ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਅਜੇ ਤੱਕ ਕੰਪਨੀ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪਿੰਡ ਦੀ ਪੰਚਾਇਤ ਨੇ ਥਾਣਾ ਬਿਲਗਾ ਵਿਖੇ ਬੀਐੱਸਐੱਨਐੱਲ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਤੇ ਮੰਗ ਕੀਤੀ ਕਿ ਮ੍ਰਿਤਕ ਦੇ ਵਾਰਸਾਂ ਨੂੰ 50 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।