Home » ਨੌਰਥ ਆਕਲੈਂਡ ‘ਚ ਹਰਬਰ ਬ੍ਰਿਜ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਜਣੇ ਜ਼ਖ਼ਮੀ…
Home Page News New Zealand Local News NewZealand

ਨੌਰਥ ਆਕਲੈਂਡ ‘ਚ ਹਰਬਰ ਬ੍ਰਿਜ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਜਣੇ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਆਕਲੈਂਡ ਦੇ ਉੱਤਰੀ ਮੋਟਰਵੇਅ ‘ਤੇ ਦੋ ਵਾਹਨਾਂ ਦੀ ਟੱਕਰ ਦੌਰਾਨ ਇੱਕ ਕਾਰ ਦੇ ਪਲਟ ਜਾਣ ਦੀ ਦੀ ਖ਼ਬਰ ਹੈ।ਪੁਲਿਸ ਨੇ ਕਿਹਾ ਕਿ ਉਸਨੂੰ ਸਵੇਰੇ 6 ਵਜੇ ਦੇ ਕਰੀਬ ਦੋ ਵਾਹਨਾਂ ਦੀ ਟੱਕਰ ਬਾਰੇ ਸੂਚਿਤ ਕੀਤਾ ਗਿਆ ਸੀ।ਇਹ ਹਾਦਸਾ ਸਟੇਟ ਹਾਈਵੇਅ 1 ਦੇ ਦੱਖਣ ਵੱਲ ਓਨੇਵਾ ਰੋਡ ਐਗਜ਼ਿਟ ਦੇ ਨੇੜੇ ਵਾਪਰਿਆ ।ਸੇਂਟ ਜੌਨ ਨੇ ਕਿਹਾ ਕਿ ਉਸਨੇ ਇੱਕ ਐਂਬੂਲੈਂਸ ਅਤੇ ਇੱਕ ਓਪਰੇਸ਼ਨ ਮੈਨੇਜਰ ਨੂੰ ਘਟਨਾ ਸਥਾਨ ‘ਤੇ ਭੇਜਿਆ ਹੈ।ਜਿੱਥੇ ਕਿ ਤਿੰਨ ਮਰੀਜ਼ ਹਨ, ਦੋ ਮਾਮੂਲੀ ਹਾਲਤ ਵਿੱਚ ਹਨ ਅਤੇ ਇੱਕ ਦਰਮਿਆਨੀ ਹਾਲਤ ਵਿੱਚ ਸਨ।