ਔਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਰਾਤ ਮਾਟਾਮਾਟਾ ਵਿੱਚ ਇੱਕ ਵਾਹਨ ਦੇ ਚੌਕ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਮੰਗਾਵੇਰੋ ਰੋਡ, ਟਾਵਰ ਰੋਡ, ਬਰਵੁੱਡ ਰੋਡ ਅਤੇ ਬ੍ਰੌਡਵੇ ਨੂੰ ਜੋੜਨ ਵਾਲੇ ਚੌਕ ਦੇ ਨੇੜੇ ਹੋਏ ਹਾਦਸੇ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਲਗਭਗ 1.30 ਵਜੇ ਦਿੱਤੀ ਗਈ।
ਸੇਂਟ ਜੌਨ ਨੇ ਕਿਹਾ ਕਿ ਇੱਕ ਰੈਪਿਡ ਰਿਸਪਾਂਸ ਵਾਹਨ ਅਤੇ ਇੱਕ ਐਂਬੂਲੈਂਸ ਨੇ ਜਵਾਬ ਦਿੱਤਾ ਜਿੱਥੇ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਵਾਈਕਾਟੋ ਹਸਪਤਾਲ ਪਹੁੰਚਾਇਆ।ਗੰਭੀਰ ਕਰੈਸ਼ ਯੂਨਿਟ ਨੂੰ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਟਾਮਾਟਾ ‘ਚ ਬੀਤੀ ਰਾਤ ਵਾਪਰੇ ਵਾਹਨ ਹਾਦਸੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ…













Add Comment