ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਨੌਰਥ ਵਿੱਚ ਘਰ ਨੂੰ ਅੱਗ ਲੱਗਣ ਦੀ ਖਬਰ ਹੈ ਜਿੱਥੇ ਅੱਗ ‘ਤੇ ਕਾਬੂ ਪਾਉਣ ਲਈ ਲਗਭਗ 25 ਫਾਇਰਫਾਈਟਰ ਪਹੁੰਚੇ।ਫਾਇਰ ਐਂਡ ਐਮਰਜੈਂਸੀ ਨੂੰ ਰਾਤ 1 ਵਜੇ ਤੋਂ ਬਾਅਦ ਬੁਲਾਇਆ ਗਿਆ, ਜਦੋਂ ਅਮਲੇ ਪਹੁੰਚੇ ਤਾਂ ਇੱਕ ਮੰਜ਼ਿਲਾ ਘਰ ਅੱਗ ਨਾਲ ਘਿਰਿਆ ਹੋਇਆ ਸੀ।
ਕੈਕੋਹੇ, ਓਕਾਈਹਾਉ, ਕਾਵਾਕਾਵਾ ਅਤੇ ਕੇਰੀਕੇਰੀ ਤੋਂ ਚਾਰ ਫਾਇਰ ਟਰੱਕ ਅਤੇ ਦੋ ਪਾਣੀ ਦੇ ਟੈਂਕਰ ਭੇਜੇ ਗਏ।
ਲੇਵਿਸ ਨੇ ਕਿਹਾ ਕਿ ਸਾਰੇ ਨਿਵਾਸੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ। ਅੱਗ ਬੁਝਾ ਦਿੱਤੀ ਗਈ ਸੀ ਅਤੇ ਫਾਇਰਫਾਈਟਰ ਸਵੇਰੇ 5 ਵਜੇ ਦੇ ਕਰੀਬ ਘਟਨਾ ਸਥਾਨ ਤੋ ਵਾਪਸ ਗਏ।
ਨੌਰਥ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਅੱਗ,ਕਰੀਬ 25 ਫਾਈਰ ਕਰਮਚਾਰੀਆਂ ਵੱਲੋਂ ਪਾਇਆ ਗਿਆ ਅੱਗ ‘ਤੇ ਕਾਬੂ….












