ਆਕਲੈਂਡ(ਬਲਜਿੰਦਰ ਰੰਧਾਵਾ) ਇਸ ਮਹੀਨੇ ਦੇ ਸ਼ੁਰੂ ਵਿੱਚ ਥ੍ਰੀ ਕਿੰਗਜ਼ ਦੇ ਇੱਕ ਬਾਰ ਵਿੱਚ ਹੋਈ ਹਿੰਸਕ ਲੁੱਟ ਦੀ ਜਾਂਚ ਦੇ ਹਿੱਸੇ ਵਜੋਂ ਪੁਲਿਸ Nikora Geros-Nikora ਨਿਕੋਰਾ ਗੇਰੋਸ-ਨਿਕੋਰਾ ਨਾਮ ਦੇ ਇਸ ਨੌਜਵਾਨ ਦੀ ਭਾਲ ਕਰ ਰਹੀ ਹੈ।
ਬ੍ਰਾਸ ਬਾਕਸਰ ਸਪੋਰਟਸ ਬਾਰ ਵਿੱਚ 5 ਜੁਲਾਈ ਨੂੰ ਵਾਪਰੀ ਘਟਨਾ ਤੋਂ ਬਾਅਦ 19 ਸਾਲਾ ਨੌਜਵਾਨ ਦੇ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ।ਆਕਲੈਂਡ ਸਿਟੀ ਵੈਸਟ ਸੀਆਈਬੀ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਐਂਥਨੀ ਡਾਰਵਿਲ, ਉਸ ਵਿਅਕਤੀ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੇ ਹਨ।ਡਿਟੈਕਟਿਵ ਸੀਨੀਅਰ ਸਾਰਜੈਂਟ ਡਾਰਵਿਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਬੰਧ ਵਿੱਚ ਕਈ ਸਰਚ ਵਾਰੰਟ ਜਾਰੀ ਕੀਤੇ ਗਏ ਹਨ।ਸਾਡਾ ਸਟਾਫ ਸ਼ਾਮਲ ਸਾਰੇ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹੈ।ਜੇਕਰ ਕਿਸੇ ਕੋਲ ਉਸਦੇ ਠਿਕਾਣੇ ਬਾਰੇ ਜਾਣਕਾਰੀ ਹੈ ਤਾਂ ਉਸਨੂੰ 111 ‘ਤੇ ਪੁਲਿਸ ਨੂੰ ਕਾਲ ਕਰਨੀ ਚਾਹੀਦੀ ਹੈ ਹਵਾਲਾ ਨੰਬਰ 260714/8621 ਦੀ ਵਰਤੋਂ ਕਰ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਕ੍ਰਾਈਮ ਸਟੌਪਰਸ ਦੁਆਰਾ 0800 555 111 ‘ਤੇ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਆਕਲੈਂਡ ਦੇ ਇੱਕ ਬਾਰ ਵਿੱਚ ਹੋਈ ਲੁੱਟ ਮਾਮਲੇ ਵਿੱਚ ਪੁਲਿਸ ਨੂੰ ਹੈ ਇਸ 19 ਸਾਲਾ ਨੌਜਵਾਨ ਦੀ ਭਾਲ….












