Home » ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਵਿਰੁੱਧ ਕਾਰਵਾਈ ਅਮਰੀਕਾ 18,000 ਹਜ਼ਾਰ  ਭਾਰਤੀ ਨਾਗਰਿਕਾਂ ਨੂੰ ਦੇਵੇਗਾ  ਦੇਸ਼ ਨਿਕਾਲਾ
Home Page News India World World News

ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਵਿਰੁੱਧ ਕਾਰਵਾਈ ਅਮਰੀਕਾ 18,000 ਹਜ਼ਾਰ  ਭਾਰਤੀ ਨਾਗਰਿਕਾਂ ਨੂੰ ਦੇਵੇਗਾ  ਦੇਸ਼ ਨਿਕਾਲਾ

Spread the news

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿ ਰਹੇ 18,000 ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਦੇਸ਼ ਨਿਕਾਲਾ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਥਿਤ ਤੌਰ ‘ਤੇ ਸਬੰਧਤ ਇੰਨਾਂ ਲੋਕਾਂ ਨੂੰ ਆਪਣਾ ਕਾਨੂੰਨੀ ਬਚਾਅ ਪੇਸ਼ ਕਰਨ ਦਾ ਮੋਕਾ ਵੀ ਨਹੀਂ ਮਿਲੇਗਾ। ਅਜਿਹੇ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਇੱਕ ਵਾਰ ਫਿਰ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਸਰਕਾਰੀ ਏਜੰਸੀਆਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੀ ਪਛਾਣ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਐਲ ਪਾਸੋ ( ਟੈਕਸਾਸ) ਅਤੇ ਕੈਲੀਫੋਰਨੀਆ ਵਿੱਚ ਉਨ੍ਹਾਂ ਪ੍ਰਵਾਸੀਆਂ ਲਈ ਨਵੇਂ ਨਜ਼ਰਬੰਦੀ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਨੂੰ ਜਾਇਜ਼  ਇਨ੍ਹਾਂ ਕੇਂਦਰਾਂ ਵਿੱਚ ਲਗਭਗ 12,000 ਪ੍ਰਵਾਸੀਆਂ ਲਈ ਅਸਥਾਈ ਰਿਹਾਇਸ਼ ਹੈ। ਨਿਊਯਾਰਕ, ਟੈਕਸਾਸ, ਕੈਲੀਫੋਰਨੀਆ ਅਤੇ ਨਿਊਜਰਸੀ ਵਿੱਚ ਕੀਤੇ ਗਏ ਸਰਵੇਖਣ ਦਰਸਾਉਂਦੇ ਹਨ ਕਿ ਅਜਿਹੇ ਭਾਰਤੀ ਨਾਗਰਿਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਵਿਘਨ ਚ’ ਪਈ ਹੈ। 2025 ਵਿੱਚ 3,567 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, 2025 ਵਿੱਚ 3,567 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜੂਨ 2026 ਤੱਕ, ਹੋਰ 1,076 ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਭੇਜਿਆ ਗਿਆ ਸੀ। 5 ਫਰਵਰੀ 2025 ਨੂੰ, ਅਮਰੀਕਾ ਨੇ ਪਹਿਲੀ ਵਾਰ 104 ਭਾਰਤੀ ਨਾਗਰਿਕਾਂ ਨੂੰ ਇੱਕ ਫੌਜੀ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜਿਆ, ਉਸ ਦੇਸ਼ ਨਿਕਾਲਾ ਦੌਰਾਨ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਅਤੇ ਬੇੜੀਆਂ ਬੰਨ੍ਹੀਆਂ ਗਈਆਂ। ਇਸ ਘਟਨਾ ਦੀਆਂ ਤਸਵੀਰਾਂ ਨੇ ਪੂਰੇ ਭਾਰਤ ਵਿੱਚ ਵਿਆਪਕ ਵਿਵਾਦ ਪੈਦਾ ਕਰ ਦਿੱਤਾ ਅਤੇ ਸੰਸਦ ਵਿੱਚ ਵੀ ਹੰਗਾਮਾ ਕੀਤਾ ਗਿਆ ਸੀ।