Home » ਇਟਲੀ ‘ਚ ਦੋਹਰੇ ਕਤਲ ਕੇਸ ਨੂੰ ਅੰਜਾਮ ਦੇਣ ਵਾਲਾ ਇੰਗਲੈਂਡ ‘ਚ ਹੋਇਆ ਗ੍ਰਿਫ਼ਤਾਰ….
Home Page News India India News World World News

ਇਟਲੀ ‘ਚ ਦੋਹਰੇ ਕਤਲ ਕੇਸ ਨੂੰ ਅੰਜਾਮ ਦੇਣ ਵਾਲਾ ਇੰਗਲੈਂਡ ‘ਚ ਹੋਇਆ ਗ੍ਰਿਫ਼ਤਾਰ….

Spread the news

ਇਟਲੀ ਦੇ ਸਿੱਖ ਭਾਈਚਾਰੇ ਲਈ ਅਤਿ ਮੰਦਭਾਗੀ ਘਟਨਾ ਉੱਤਰੀ  ਇਟਲੀ ਦੇ ਬਰਗਾਮੋ ਸੂਬੇ ਦੇ ਕੋਵੋ ਕਸਬੇ ਵਿੱਚ 17 ਅਪ੍ਰੈਲ 2026 ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਬਾਹਰ ਹੋਏ 2 ਸਿੱਖ ਸੇਵਾਦਾਰਾਂ ਦੇ ਕਤਲ ਕਾਂਡ ਨੂੰ  ਅੰਜਾਮ ਦੇਣ ਵਾਲਾ ਕਥਿਤ ਦੋਸ਼ੀ  29 ਸਾਲਾ ਭਾਰਤੀ ਨਾਗਰਿਕ ਐੱਸ. ਜੀ. ਨੂੰ ਬਰਮਿੰਘਮ (ਯੂਨਾਈਟਿਡ ਕਿੰਗਡਮ) ਤੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੋਸ਼ੀ ‘ਤੇ 47 ਸਾਲਾ ਰਾਜਿੰਦਰ ਸਿੰਘ ਅਤੇ 48 ਸਾਲਾ ਗੁਰਮੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਇਸ ਹਮਲੇ ਵਿੱਚ ਸੁਚੇਤ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ, ਜੋ ਖੁਸ਼ਕਿਸਮਤੀ ਨਾਲ ਬਚ ਗਿਆ।ਇਟਲੀ ਦੀ ਜਾਂਚ ਏਜੰਸੀਆਂ ਅਨੁਸਾਰ ਵਾਰਦਾਤ ਤੋਂ ਤੁਰੰਤ ਬਾਅਦ ਦੋਸ਼ੀ ਇਟਲੀ ਤੋਂ ਫਰਾਰ ਹੋ ਕੇ ਪਹਿਲਾਂ ਫਰਾਂਸ ਅਤੇ ਫਿਰ ਯੂਨਾਈਟਿਡ ਕਿੰਗਡਮ ਪਹੁੰਚ ਗਿਆ ਸੀ। ਇਟਲੀ ਅਤੇ ਬ੍ਰਿਟੇਨ ਦੀ ਪੁਲਿਸ ਦੇ ਸਾਂਝੇ ਯਤਨਾਂ ਨਾਲ ਉਸ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ। ਫਿਲਹਾਲ ਦੋਸ਼ੀ ਬ੍ਰਿਟੇਨ ਦੀ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਇਟਲੀ ਲਿਆਂਦਾ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਗ੍ਰਿਫ਼ਤਾਰੀ ਅਪ੍ਰੈਲ 2026 ਵਿੱਚ ਵਾਪਰੀ ਇਸ ਦਹਿਲਾ ਦੇਣ ਵਾਲੀ ਘਟਨਾ ਦੀ ਜਾਂਚ ਵਿੱਚ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਘਟਨਾ ਨਾਲ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿਉਂਕਿ ਇੱਕ ਤਾਂ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਸੀ ਤੇ ਦੂਜਾ ਇਸ ਘਟਨਾ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਸੀ। ਕਿਉਂਕਿ ਮਰਨ ਵਾਲੇ  ਦੋਵੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਜੋਂ ਸੇਵਾ ਨਿਭਾ ਰਹੇ ਸਨ ।