Home » ਡਰੂਰੀ ‘ਚ ਉਸਾਰੀ ਅਧੀਨ ਸ਼ਥਾਨ ‘ਤੇ ਚੋਰੀ ਦੀ ਨੀਅਤ ਨਾਲ ਪਹੁੰਚੇ ਵਿਅਕਤੀ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੀਤਾ ਕਾਬੂ…
Home Page News New Zealand Local News NewZealand

ਡਰੂਰੀ ‘ਚ ਉਸਾਰੀ ਅਧੀਨ ਸ਼ਥਾਨ ‘ਤੇ ਚੋਰੀ ਦੀ ਨੀਅਤ ਨਾਲ ਪਹੁੰਚੇ ਵਿਅਕਤੀ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੀਤਾ ਕਾਬੂ…

Spread the news

ਆਕਲੈਂਡ(ਰੰਧਾਵਾ) ਬੀਤੀ ਰਾਤ ਦੱਖਣੀ ਆਕਲੈਂਡ ਦੇ ਡਰੂਰੀ ਇਲਾਕੇ ਵਿੱਚ ਨਿਰਮਾਣ ਅਧੀਨ ਇੱਕ ਸਥਾਨ ‘ਤੇ ਸ਼ੱਕੀ ਗਤੀਵਿਧੀ ਦੇਖੇ ਜਾਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰਨ ‘ਤੇ ਫੌਰੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੂੰ ਘਟਨਾ ਬਾਰੇ ਰਾਤ 10.30 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ ਸੀ।ਮੌਕੇ ‘ਤੇ ਪਹੁੰਚੇ ਪੁਲਿਸ ਈਗਲ ਹੈਲੀਕਾਪਟਰ ਵੱਲੋਂ ਵਿਅਕਤੀ ‘ਤੇ ਨਿਗਰਾਨੀ ਰੱਖੀ ਗਈ ਅਤੇ ਜਲਦੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਈ ਔਜ਼ਾਰਾਂ ਵਾਲਾ ਇੱਕ ਬੈਗ ਵੀ ਜ਼ਬਤ ਕਰ ਲਿਆ ਗਿਆ।ਇੱਕ 30 ਸਾਲਾ ਵਿਅਕਤੀ ਅੱਜ ਪਾਪਾਕੁਰਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ ਜਿਸ ‘ਤੇ ਚੋਰੀ ਅਤੇ ਚੋਰੀ ਲਈ ਯੰਤਰ ਰੱਖਣ ਦੇ ਦੋਸ਼ ਲਗਾਏ ਗਏ ਹਨ।