Home » T20 WC: ਨਾਮੀਬੀਆ ਨੂੰ ਹਰਾ ਪਾਕਿਸਤਾਨ ਸੈਮੀਫਾਈਨਲ ‘ਚ ਜਾਣ ਵਾਲੀ ਪਹਿਲੀ ਟੀਮ ਬਣੀ…
World Sports

T20 WC: ਨਾਮੀਬੀਆ ਨੂੰ ਹਰਾ ਪਾਕਿਸਤਾਨ ਸੈਮੀਫਾਈਨਲ ‘ਚ ਜਾਣ ਵਾਲੀ ਪਹਿਲੀ ਟੀਮ ਬਣੀ…

Spread the news

ਮੰਗਲਵਾਰ ਨੂੰ ਖੇਡੇ ਗਏ ਮੈਚ ‘ਚ ਪਾਕਿਸਤਾਨ ਨੇ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਆਪਣੀ ਸੀਟ ਪੱਕੀ ਕਰ ਲਈ। ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਨੇ ਲਗਾਤਾਰ ਚਾਰ ਮੈਚ ਜਿੱਤੇ ਹਨ, ਇਸ ਲਈ ਪਲੇਆਫ ਲਈ ਗਰੁੱਪ-2 ‘ਚੋਂ ਉਸ ਦੀ ਸੀਟ ਪੱਕੀ ਹੋ ਗਈ ਹੈ।

ਨਾਮੀਬੀਆ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 189 ਦੌੜਾਂ ਬਣਾਈਆਂ ਸਨ, ਇਕ ਵਾਰ ਫਿਰ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵਾਂ ਖਿਡਾਰੀਆਂ ਨੇ ਅਰਧ ਸੈਂਕੜੇ ਜੜ ਕੇ ਆਪਣੀ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ।

ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਦਾ ਸ਼ਾਨਦਾਰ ਖੇਡ ਜਾਰੀ ਹੈ । ਭਾਰਤ, ਨਿਊਜ਼ੀਲੈਂਡ, ਅਫਗਾਨਿਸਤਾਨ ਤੋਂ ਬਾਅਦ ਹੁਣ ਨਾਮੀਬੀਆ ਨੂੰ ਵੀ ਪਾਕਿਸਤਾਨ ਨੇ ਹਰਾ ਦਿੱਤਾ ਹੈ। ਨਾਮੀਬੀਆ ਪਾਕਿਸਤਾਨ ਵੱਲੋਂ ਦਿੱਤੇ 190 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ‘ਚ ਅਸਫਲ ਰਹੀ। 20 ਓਵਰਾਂ ‘ਚ ਉਹ 144 ਦੌੜਾਂ ਹੀ ਬਣਾ ਸਕਿਆ। ਨਾਮੀਬੀਆ ਲਈ ਡੇਵਿਡ ਵੇਸ ਨੇ 43 ਦੌੜਾਂ ਬਣਾਈਆਂ।

ਬਾਬਰ ਆਜ਼ਮ ਨੇ ਨਾਮੀਬੀਆ ਖਿਲਾਫ 70 ਦੌੜਾਂ ਬਣਾਈਆਂ, ਅਰਧ ਸੈਂਕੜੇ ਦੀ ਮਦਦ ਨਾਲ ਉਹ ਇਸ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ। ਬਾਬਰ ਆਜ਼ਮ ਨੇ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ 198 ਦੌੜਾਂ ਬਣਾਈਆਂ ਹਨ। ਬਾਬਰ ਆਜ਼ਮ ਨੇ ਮੰਗਲਵਾਰ ਨੂੰ ਨਾਮੀਬੀਆ ਖਿਲਾਫ 70 ਦੌੜਾਂ ਬਣਾਈਆਂ, ਜਿਸ ‘ਚ ਉਸ ਨੇ 7 ਚੌਕੇ ਲਗਾਏ।
ਬਾਬਰ ਆਜ਼ਮ ਨੇ ਪਿਛਲੀਆਂ ਚਾਰ ਪਾਰੀਆਂ ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ। ਉਸਨੇ ਭਾਰਤ ਦੇ ਖਿਲਾਫ 68, ਨਿਊਜ਼ੀਲੈਂਡ ਖਿਲਾਫ 9, ਅਫਗਾਨਿਸਤਾਨ ਖਿਲਾਫ 51 ਅਤੇ ਹੁਣ ਨਾਮੀਬੀਆ ਖਿਲਾਫ 70 ਦੌੜਾਂ ਬਣਾਈਆਂ। ਬਾਬਰ ਆਜ਼ਮ ਦੇ ਨਾਂ ਇਸ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਦਰਜ ਹੈ।

ਇਸ ਮੈਚ ‘ਚ ਬਾਬਰ ਆਜ਼ਮ ਤੋਂ ਇਲਾਵਾ ਮੁਹੰਮਦ ਰਿਜ਼ਵਾਨ ਨੇ ਵੀ ਕਮਾਲ ਕੀਤਾ ਹੈ। ਮੁਹੰਮਦ ਰਿਜ਼ਵਾਨ ਨੇ 50 ਗੇਂਦਾਂ ‘ਤੇ 79 ਦੌੜਾਂ ਬਣਾਈਆਂ, ਜਿਸ ਦੌਰਾਨ ਉਸ ਨੇ 4 ਛੱਕੇ ਲਗਾਏ ਅਤੇ 8 ਚੌਕੇ ਵੀ ਲਗਾਏ। ਇਸ ਦੇ ਨਾਲ ਹੀ ਮੁਹੰਮਦ ਰਿਜ਼ਵਾਨ ਇਸ ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ, ਉਸ ਤੋਂ ਅੱਗੇ ਸਿਰਫ ਜੋਸ ਬਟਲਰ ਅਤੇ ਬਾਬਰ ਆਜ਼ਮ ਹਨ।