ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਮੋਟਰਵੇਅ ‘ਤੇ 180km/ਦੀ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ ਪੰਜ 15 ਤੋ 16 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਵੱਲੋਂ ਤੜਕੇ ਸਵੇਰੇ 3.30 ਵਜੇ ਦੇ ਕਰੀਬ ਰੋਇਲ ਓਕ ਵਿੱਚ Pah Rd ‘ਤੇ ਇੱਕ ਰੁਟੀਨ ਗਸ਼ਤ ਜਾਂਚ ਲਈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਗੱਡੀ ਸਵਾਰਾਂ ਵੱਲੋਂ ਗੱਡੀ ਨੂੰ ਰੋਕਣ ਦੇ ਬਜਾਏ ਇਸ ਨੂੰ ਤੇਜ਼ ਕਰ ਲਿਆ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਆਕਲੈਂਡ ਦੇ ਸਟੇਟ ਹਾਈਵੇਅ 16 ਉੱਤਰੀ ਮੋਟਰਵੇਅ ‘ਤੇ ਪੁਲਿਸ ਈਗਲ ਹੈਲੀਕਾਪਟਰ ਰਾਹੀ ਇਸ ਗੱਡੀ ਨੂੰ ਲੱਭਿਆ ਗਿਆ ਜਿੱਥੇ ਇਹ 180km/h ਦੀ ਰਫ਼ਤਾਰ ਨਾਲ ਗੱਡੀ ਨੂੰ ਚਲਾ ਰਹੇ ਸਨ ਬਾਅਦ ਵਿੱਚ ਨਿਊ ਲਿਨ ਇਲਾਕੇ ‘ਚ ਇਸ ਗੱਡੀ ਨੂੰ ਰੋਕ ਲਿਆ ਗਿਆ ਜਿੱਥੇ ਗੱਡੀ ‘ਚ ਸਵਾਰ ਪੰਜ ਲੋਕ ਮੌਕੇ ਤੋ ਪੈਦਲ ਭੱਜ ਗਏ – ਪਰ ਸਾਰਿਆਂ ਨੂੰ ਨੇੜਿਓਂ ਜਲ਼ਦ ਹੀ ਪੁਲਿਸ ਨੇ ਫੜ ਹਿਰਾਸਤ ਵਿੱਚ ਲੈ ਲਿਆ।
